2.4 - ਜੱਜ ਦੀ ਵੀਡੀਉ ਜੁਆਬ

ਹੇਠਾਂ ਵਾਲੀ ਸੂਚੀ ਵਿਚੋਂ ਲਫ਼ਜ ਸੱਜੇ ਪਾਸੇ ਜੱਜ ਦੀ ਵੀਡੀਉ ਵਿਚਲੀ ਜਾਣਕਾਰੀ ਨਾਲ ਰਲਾਓ। ਹਰੇਕ ਲਫ਼ਜ ਸਿਰਫ਼ ਇਕ ਵਾਰ ਹੀ ਵਰਤਿਆ ਜਾਵੇਗਾ।

 • ਸਾਲਸ
 • ਖਰਚਾ ਲਗਣਾ
 • ਵਕੀਲ
 • ਸਰਪਰਸਤੀ
 • ਮਿਲਣ ਦੇਣਾ
 • ਹਿੰਸਾ
 • ਅਦਾਲਤ
 • ਫੀਸ
 • ਸਪੁਰਦਗੀ
 • ਮੁੱਖ ਰਿਹਾਇਸ਼
 • ਕਲੈਬੋਰੇਟਿਵ ਕਾਨੂੰਨ
 • ਸਹਿਮਤੀ ਨਾਲ ਹੁਕਮ
 1. ਬੱਚਿਆਂ ਬਾਰੇ ਵੱਡੇ ਫ਼ੈਸਲੇ ਜਿਵੇਂ ਕਿ ਸਿਹਤ ਸੰਭਾਲ, ਧਾਰਮਿਕ ਪਾਲਣਾ ਅਤੇ ਜਾਇਦਾਦ ਸਬੰਧੀ
 2. ਜਿਥੇ ਜੱਜ ਇਹ ਫ਼ੈਸਲਾ ਕਰਦਾ ਹੈ ਕਿ ਬੱਚਿਆਂ ਦੀ ਸਭ ਤੋਂ ਵੱਧ ਭਲਾਈ ਲਈ ਕੀ ਠੀਕ ਹੈ
 3. ਸੁਪਰੀਮ ਕੋਰਟ ਵਿਚ ਦੇਣੀ ਪੈਂਦੀ ਹੈ ਪਰ ਪਰੋਵਿੰਸ਼ੀਅਲ ਕੋਰਟ ਵਿਚ ਨਹੀਂ
 4. ਅਲਹਿਦਗੀ ਜਾਂ ਤਲਾਕ ਤੋਂ ਬਾਅਦ ਬੱਚਿਆਂ ਲਈ ਜਾਂ ਪਹਿਲੇ ਸਾਥੀ ਨੂੰ ਅਦਾ ਕੀਤੇ ਜਾਂਦੇ ਪੈਸੇ
 5. ਜੱਜ ਨੂੰ ਇਹ ਫ਼ੈਸਲਾ ਕਰਨਾ ਪੈ ਸਕਦਾ ਹੈ ਕਿ ਕੀ ਅਲਹਿਦਗੀ ਜਾਂ ਤਲਾਕ ਹੋਣ ਵੇਲੇ ਇਹ ਸੀ
 6. ਬੱਚਿਆਂ ਦੀ ਰੋਜ਼ਾਨਾ ਦੀ ਦੇਖਭਾਲ
 7. ਅਦਾਲਤ ਤੋਂ ਬਾਹਰ ਹੀ ਮਸਲੇ ਨਬੇੜਣ ਲਈ ਰਸਮੀ ਇਕਰਾਰਨਾਮਾ
 8. ਵਿਅਕਤੀ ਜੋ ਕਾਨੂੰਨੀ ਸਲਾਹ ਦੇ ਸਕਦਾ ਹੈ
 9. ਜਿਸ ਮਾਪੇ ਕੋਲ ਬੱਚੇ ਨਹੀਂ ਰਹਿੰਦੇ, ਉਹ ਕਿੰਨਾ ਸਮਾਂ ਬੱਚਿਆਂ ਨੂੰ ਮਿਲ ਸਕਦਾ ਹੈ
 10. ਜਿਥੇ ਬੱਚੇ ਜ਼ਿਆਦਾ ਸਮਾਂ ਰਹਿੰਦੇ ਹਨ
 11. ਮਾਪਿਆਂ ਦੁਆਰਾ ਕੀਤਾ ਜਾਂਦਾ ਇਕਰਾਰਨਾਮਾ ਜੋ ਅਦਾਲਤ ਵਿਚ ਦਾਇਰ ਕਰ ਦਿਤਾ ਜਾਂਦਾ ਹੈ
 12. ਨਿਰਪੱਖ ਤੀਜ਼ੀ ਧਿਰ ਜੋ ਮਾਪਿਆਂ ਦੀ ਸਪੁਰਦਗੀ, ਮਿਲਣ ਬਾਰੇ ਅਤੇ ਪੈਸੇ ਲਗਣ ਬਾਰੇ ਫ਼ੈਸਲੇ ਕਰਨ ਵਿਚ ਮਦਦ ਕਰਦੀ ਹੈ
[REVEAL ANSWERS]