3.5 - 'ਜਿੰਦਗੀ ਅਗਾਂਹ ਚਲਾਉਣੀ' ਜਾਂਝ-ਸੂਚੀ

ਆਹ ਕੁਝ ਤਰੀਕੇ ਹਨ ਜਿਨਾਂ ਨਾਲ ਮਾਪੇ ਸਹਿ ਸਕਦੇ ਹਨ। ਜਿਨਾਂ ਵੀ ਤਰੀਕਿਆਂ ਬਾਰੇ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ, ਉਹਨਾਂ 'ਤੇ ਠੀਕੇ ਮਾਰੋ। ਹੋਰ ਕਾਰਵਾਈਆਂ ਬਾਰੇ ਵੀ ਸੋਚੋ, ਜੋ ਤੁਸੀਂ ਜਿੰਦਗੀ ਅਗਾਂਹ ਤੋਰਨ ਲਈ ਵਿਚਾਰਨਾ ਚਾਹੁੰਦੇ ਹੋ, ਉਹਨਾਂ ਨੂੰ ਹਰ ਭਾਗ ਵਿਚ ਦਿਤੀਆਂ ਲਾਈਨਾਂ ਵਿਚ ਲਿਖੋ।

ਪਾਲਣ-ਪੋਸ਼ਣ
ਆਪਣੇ ਬੱਚੇ ਨਾਲ ਲਚਕਦਾਰ ਨਿਤ-ਨੇਮ ਬਣਾਉ ਅਤੇ ਫਿਰ ਉਸਤੇ ਕਾਇਮ ਰਹੋ।
ਆਪਣੇ ਬੱਚੇ ਨੂੰ ਉਸਦੀ ਪਸੰਦ ਦੇ ਰੁਝੇਵੇਂ ਵਿਚ ਦਾਖਲ ਕਰਾਓ।
ਬੱਚੇ ਨੂੰ ਸਾਂਭਣ ਲਈ ਇੰਤਜ਼ਾਮ ਕਰੋ ਤਾਂ ਕਿ ਤੁਸੀਂ ਲਗਾਤਾਰ ਸ਼ਾਮ ਮਨਾ ਸਕੋਂ।
ਹੱਰ ਹੱਫ਼ਤੇ ਕੋਈ ਪੱਕਾ ਸਮਾਂ ਨਿਸ਼ਚਿਤ ਕਰੋ ਜਿਸ ਨੂੰ ਤੁਸੀਂ ਅਤੇ ਤੁਹਾਡਾ ਬੱਚਾ ਇੱਕਠੇ ਬਿਤਾਉਣ ਲਈ ਉਡੀਕਣ।ਭਾਵਨਾਤਮਕ ਅਤੇ ਮਨੋਵਿਗਿਆਨਕ
ਸਹਾਈ ਸੰਗਠਨ ਵਿਚ ਆਪਣੀਆਂ ਭਾਵਨਾਵਾਂ ਅਤੇ ਅਨੁਭਵਾਂ ਦਾ ਖੁਲਾਸਾ ਕਰੋ।
ਜਿੰਦਗੀ ਦੇ ਕਿਸੇ ਵੀ ਹਿੱਸੇ ਵਿਚ ਤੁਹਾਡਾ ਸੰਤੁਲਨ ਬਿਗਾੜ ਰਹੇ ਮਸਲੇ ਲਈ ਮਾਹਿਰਾਂ ਦੀ ਮਦਦ ਲਉ।
ਦੋਸਤ ਜਾਂ ਉਦਾਂ ਹੀ ਹੋਰਾਂ ਦੀ ਮਦਦ ਕਰੋ ਇਸਤਰਾਂ ਕਰਦਿਆਂ ਤੁਸੀਂ ਆਪਣੇ-ਆਪ ਬਾਰੇ ਵਧੀਆ ਮਹਿਸੂਸ ਕਰੋਂਗੇ ਅਤੇ ਹੋ ਸਕਦਾ ਹੈ ਕਿ ਆਪਣੇ ਬਾਰੇ ਵੀ ਹੋਰ ਕੁਝ ਸਿਖੋਂ।
ਆਪਣੇ ਰਵੱਈਏ ਬਾਰੇ ਵਿਚਾਰ ਕਰੋ ਕਿ ਇਹ ਤੁਹਾਨੂੰ ਜ਼ਿਆਦਾ ਵਧੀਆ ਮਾਪਾ ਬਣਨ ਤੋਂ ਤਾਂ ਨਹੀਂ ਰੋਕ ਰਿਹਾ
ਸਭਿਆਚਾਰਕ ਇੱਕਠ ਜਾਂ ਖੁਦ ਦੀ ਮਦਦ ਲਈ ਗੋਸ਼ਟੀ 'ਤੇ ਜਾਉ।ਸਰੀਰਕ
ਰੋਜ਼ਾਨਾ ਕਸਰਤ ਕਰੋ, ਜਾਂ ਜਿੰਨੀ ਵਾਰੀ ਵੀ ਸੰਭਵ ਹੈ।
ਹੋਰਾਂ ਜਾਂ ਕਲੱਬ ਨਾਲ ਬਾਹਰ ਜਾਉ।
ਕਸਰਤ ਲਈ ਕਲਾਸ ਲਉ ਜਾਂ ਆਪਣੀ ਹੀ ਸ਼ੁਰੂ ਕਰ ਦਿਉ।
ਕਿਸੇ ਖੇਡ ਦੀ ਟੀਮ ਵਿਚ ਸ਼ਾਮਿਲ ਹੋਵੋ।ਆਨੰਦ ਮਾਣਨਾ ਅਤੇ ਸਮਾਜਿਕ
ਕਿਸੇ ਕਲੱਬ ਵਿਚ ਸ਼ਾਮਿਲ ਹੋਵੋ।
ਆਪਣੇ ਭਾਈਚਾਰੇ, ਧਾਰਮਿਕ ਸਥਾਨ ਜਾਂ ਕੰਮ 'ਤੇ ਇੱਕਲੇ ਮਾਪਿਆਂ ਲਈ ਕਾਰਜ਼ਾਂ ਨੂੰ ਲੱਭੋ।
ਆਪਣੇ ਪਸੰਦ ਦੇ ਸ਼ੁਗਲ 'ਚ ਹੱਥ ਅਜ਼ਮਾਉ।
ਉਹਨਾਂ ਕਾਰਵਾਈਆਂ ਨੂੰ ਲਿਖੋ ਜੋ ਪਿਛਲੇ ਸਮੇਂ ਵਿਚ ਤੁਹਾਨੂੰ ਪਸੰਦ ਸਨ ਜਾਂ ਅਗਾਂਹ ਭਵਿਖ ਵਿਚ ਤੁਹਾਨੂੰ ਚੰਗੀਆਂ ਲੱਗ ਸਕਦੀਆਂ ਹਨ।
ਆਪਣੀ ਪਿਠ ਥਾਪੜਣੀ
ਜਦੋਂ ਵੀ ਤੁਸੀਂ ਪਾਲਣ-ਪੋਸ਼ਣ ਵਿਚ ਕੋਈ ਵਧੀਆ ਕੰਮ ਕੀਤਾ ਹੈ, ਆਪਣੇ-ਆਪ ਨੂੰ ਸ਼ਾਬਸ਼ ਦਿਉ।
ਆਪਣੇ ਆਪ ਨੂੰ ਹੋਰ ਮਾਪਿਆਂ ਨਾਲ ਨਾ ਰਲਾਉ ਜੋ ਬਿਲਕੁਲ ਵਧੀਆ ਲੱਗਦੇ ਹਨ।
ਜਦੋਂ ਤੁਹਾਨੂੰ ਲੋੜ ਹੋਵੇ ਮਦਦ ਲਉ, ਤੁਹਾਡਾ ਹੱਕ ਹੈ!ਹੇਠਾਂ ਵਾਲੇ ਬਟਨ ਨੂੰ ਨੱਪ ਕੇ ਆਪਣੇ ਦਸਤਾਵੇਜ਼ ਨੂੰ ਛਾਪ ਜਾਂ ਸਾਂਭ ਲਉ।